ਗਉੜੀ॥
ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ॥
ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ॥੧॥
ਗਜ- ਨਾਪਣਾ (ਵੱਸ ਕਰਨਾ), ਇਕੀਸ- ਇਕ + ਈਸ਼ਵਰ, ਪੁਰੀਆ-ਪੂਰਾ,
ਸਾਠ-ਸਾਠਣਾ, (ਮਾਵਾ-ਪਣਾ ਲਾਉਣਾ), ਬਹਤਰਿ- ਬਹੁਤ+ਤਰ (ਬਹੁਤ ਅਨੰਦ ਵਾਲੇ), ਪਾਟੁ-ਪਿਆਰਾ।
ਅਰਥ:-ਨੌਂ ਇੰਦ੍ਰੀਆਂ ਨੂੰ ਨਾਪ ਕਰਕੇ (ਵੱਸ ਕਰਕੇ), ਦਸਮ ਦੁਆਰ ਨੂੰ ਵੀ ਜਿਸ ਵੇਲੇ (ਨਾਪ) ਪੂਰਾ ਜਾਣ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੀਵ ਪ੍ਰਭੂ ਵਿੱਚ ਮਿਲ ਕੇ 'ਇਕੀਸ' (ਇਕ+ਈਸ) ਇੱਕ ਈਸ਼ਵਰ ਦਾ ਰੂਪ ਹੋ ਜਾਣ ਤੇ ‘ਏਕ ਤਨਾਈ’ ਇੱਕ ਤਾਣੇ ਪੇਟੇ ਵਾਂਗ ਹੋ ਜਾਂਦੇ ਹਨ। ਜਾਂ- ਇੱਕ ਤਾਣਾ ਪੂਰਾ ਹੋ ਜਾਂਦਾ ਹੈ। ਸੂਤ ਨੂੰ ਮਾਵਾ ਲਾਉਣ ਵਾਂਗ ਇੰਦ੍ਰੀਆਂ ਦੇ ਸੰਜਮ ਅਤੇ ਤਪ ਕਰਨ ਨਾਲ; ਸਰੀਰ ਦੇ ਨੌਂ ਦੁਆਰੇ ਪ੍ਰਭੂ ਦੇ ਪਿਆਰ ਵਿੱਚ ਭਿੱਜ ਕੇ, ਬਹੁਤ ਹੀ ਅਨੰਦ ਵਾਲੇ ਹੋ ਗਏ।
ਬੁਨਾਵਨ- ਬੁ+ਨਾਵਨ = ਨੌਂ ਇੰਦ੍ਰੀਆਂ ਵਿੱਚੋਂ ਵਾਸ਼ਨਾਂ ਦੀ ਬੂ (ਬਦਬੂ)
ਜੁਲਾਹੋ- ਜੁ+ਲਾਹੋ = ਜੋ ਲਾਹਾ ਲੈਣ ਆਇਆ।
ਅਰਥ:-ਇਸ ਤਰ੍ਹਾਂ ਕਰਨ ਨਾਲ ਨੌਂ ਗਿਆਨ ਅਤੇ ਕਰਮ ਇੰਦ੍ਰੀਆਂ ਵਿੱਚੋਂ, ਵਾਸ਼ਨਾ ਦੀ ਬੋ ਚਲੀ ਗਈ। ਜਿਸ ਕਰਕੇ ਸਰੀਰ ਰੂਪੀ ਘਰ ਦੀ ਪਕੜ ਛੁੱਟਣ ਨਾਲ; ਜੋ ਲਾਹਾ (ਲਾਭ) ਪੈਦਾ ਹੋਣਾ ਸੀ, ਉਸ ਨੂੰ ਲੈ ਲਿਆ (ਭਾਵ- ਇਸ ਤਰ੍ਹਾਂ ਹੋਣ ਨਾਲ ਗਿਆਨ ਪੈਦਾ ਹੋ ਗਿਆ)।
ਅਰਥ:-ਜਿਸ ਮਨ ਰੂਪੀ ਰਾਵਣ ਦੇ ਪਾਸ, ਲੰਕਾ ਦੇ ਕਿਲੇ ਵਾਂਗ ਮਜ਼ਬੂਤ ਪੰਜੇ ਵਿਕਾਰਾਂ ਦਾ ਕਿਲਾ ਅਤੇ ਸਮੁੰਦਰ ਵਾਂਗ ਡੂੰਘੀ ਤ੍ਰਿਸ਼ਨਾ ਦੀ ਖਾਈ ਪੁੱਟੀ ਹੋਈ ਸੀ। ਉਸ ਮਨ ਰੂਪੀ ਰਾਵਣ ਨੂੰ; ਆਪਣੇ ਆਤਮ ਗਿਆਨ ਦੇ ਘਰ ਵਿੱਚ ਜਾਣ ਵਾਸਤੇ, ਕੋਈ ਵੀ ਖ਼ਬਰ ਸਾਰ ਪ੍ਰਾਪਤ ਨਹੀਂ ਸੀ।
ਅਰਥ:-ਹੇ ਪ੍ਰਭੂ! ਤੇਰੇ ਪਾਸੋਂ ਕਿਹੜੀ ਚੀਜ਼ ਮੰਗੀਏ, ਕਿਉਂਕਿ ਕੁਝ ਵੀ ਇਸ ਸੰਸਾਰ ਵਿੱਚ, ਸਥਿਰ ਰਹਿਣ ਵਾਲਾ ਨਹੀਂ ਹੈ। ਮੇਰੀਆਂ ਅੱਖਾਂ ਅੱਗੇ ਦੇਖਦਿਆਂ ਹੀ, ਸਾਰੇ ਲੋਕ ਇਸ ਸੰਸਾਰ ਤੋਂ ਤੁਰੇ ਜਾ ਰਹੇ ਹਨ।
ਲਖੁ:- ਲਕਸ਼ (ਨਿਸ਼ਾਨਾ, ਮੰਜ਼ਿਲ) ਸਵਾ:- ਬਹੁਤ ਵੱਧ, ਨਾਤੀ:- ਪਿਆਰ, ਰਾਵਨ ਘਰ:- ਉਸ ਰਮੇ ਹੋਏ ਪ੍ਰਮਾਤਮਾ ਦੇ ਘਰ, ਲਖੁ:- ਜਾਨਣਾ, ਦੀਆ:- ਦੀਆਂ, ਬਾਤੀ:- ਗੱਲਾਂ, ਪੂਤ:- ਪ੍ਰਾਪਤ ਕਰਨਾ, ਪੁੱਤਰ
ਅਰਥ:-ਇੱਕ ਪ੍ਰਭੂ ਦੀ ਮੰਜ਼ਿਲ ਨੂੰ ਪ੍ਰਾਪਤ ਕਰਨ ਵਾਸਤੇ; ਜਿਸ ਵੇਲੇ ਲਖਸ਼ ਨਾਲੋਂ ਵੱਧ, ਪ੍ਰਮਾਤਮਾ ਨਾਲ ਪਿਆਰ ਪੈਦਾ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਉਸ ਨੂੰ ਜਾਣਿਆ ਜਾ ਸਕਦਾ ਹੈ। ਜਿਸ ਵਿੱਚ ਲੀਨ ਹੋਣ ਤੇ ਵੀ; ਉਸ ਰਮੇ ਹੋਏ ਪ੍ਰਭੂ ਦੇ ਘਰ ਦੀਆਂ ਗੱਲਾਂ ਨੂੰ, ਕਿਹਾ ਨਹੀਂ ਜਾ ਸਕਦਾ।
ਇਸ ਸ਼ਬਦ ਦੀਆਂ ਪੰਗਤੀਆਂ ਦੇ ਅਰੰਭ ਵਿੱਚ; ਕਬੀਰ ਸਾਹਿਬ ਦੇ ਪਾਸ ਆਏ, ਉਹਨਾਂ ਦੇ ਸੇਵਕਾਂ ਦੀਆਂ ਬੇਨਤੀਆਂ ਹਨ। ਜਿਹਨਾਂ ਪੰਗਤੀਆਂ ਵਿੱਚ ਭਗਤੀ ਕਰਨ ਸਮੇਂ; ਮਨ ਦੇ ਵਿਕਾਰਾਂ ਤੋਂ ਦੁੱਖੀ ਹੋਣ ਤੇ, ਉਹ ਕਬੀਰ ਜੀ ਅੱਗੇ ਆਪਣੇ ਦੁਖੜੇ ਸੁਣਾ ਰਹੇ ਹਨ। 'ਰਹਾਉ' ਦੀਆਂ ਪੰਗਤੀਆਂ ਤੋਂ ਬਾਅਦ; ਕਬੀਰ ਸਾਹਿਬ ਉਹਨਾਂ ਨੂੰ ਪ੍ਰਸ਼ਨਾਂ ਦੇ ਉੱਤਰ ਦੇ ਕੇ; ਆਪਣੇ ਸੇਵਕਾਂ ਦੀਆਂ ਸਮੱਸਿਆਵਾਂ ਦਾ ਸਮਾਧਨ ਕਰਦੇ ਹਨ।
ਅਰਥ:-ਹੇ ਪ੍ਰਭੂ! ਮਨ ਵਿਸ਼ਿਆਂ ਵਿਕਾਰਾਂ ਦਾ ਭੁੱਖਾ ਹੋਣ ਕਰਕੇ, ਤੇਰੀ ਭਗਤੀ ਨੂੰ ਨਹੀਂ ਕਰਦਾ। ਤੇਰੀ ਦਿੱਤੀ ਹੋਈ ਸਵਾਸਾਂ ਦੀ ਮਾਲਾ; ਜਿਸ ਨਾਲ ਤੁਸੀਂ ਨਾਮ ਜੱਪਣ ਨੂੰ ਕਹਿੰਦੇ ਹੋ, ਇਹਨਾਂ ਸੁਆਸਾਂ ਨੂੰ ਤੁਸੀਂ ਆਪਣੇ ਪਾਸ ਰੱਖ ਲਵੋ।
ਭਾਵ:-ਮਨ ਸਦਾ ਵਿਸ਼ਿਆਂ ਵਿਕਾਰਾਂ ਵਿੱਚ ਉਲਝਿਆ ਰਹਿੰਦਾ ਹੈ ਅਤੇ ਨਾਮ ਵਿੱਚ ਧਿਆਨ ਨਹੀਂ ਲੱਗਦਾ। ਜਿਸ ਕਰਕੇ ਉਹ ਸਾਰੇ ਆਪਣੇ ਦੁੱਖ ਸੁਣਾ ਰਹੇ ਹਨ।
ਅਰਥ:-ਅਸੀਂ ਸੰਤਾਂ ਦੇ ਬਚਨਾਂ ਰੂਪੀ ਧੂੜ ਨੂੰ, ਆਪ ਦੇ ਪਾਸੋਂ ਮੰਗਦੇ ਹਾਂ। (ਭਾਵ- ਬਚਨਾਂ ਦਾ ਤੱਤ ਸਿਧਾਂਤ, ਜਿਨ੍ਹਾਂ ਨੂੰ ਦੱਸਣ ਤੇ ਜਲਦੀ ਹੀ ਆਤਮ ਗਿਆਨ ਪ੍ਰਗਟ ਹੋ ਜਾਵੇ।) ਸੰਸਾਰ ਵਿੱਚ ਹੋਰ ਸਾਨੂੰ ਕਿਸੇ ਨਾਲ ਲੈਣ-ਦੇਣ ਦਾ ਕੋਈ ਕੰਮ ਨਹੀਂ ਹੈ।
ਅਰਥ:-ਹੇ ਮਾਲਕ ਪ੍ਰਭੂ! ਸਾਡੀ ਤੁਹਾਡੇ ਨਾਲ ਕਿਸ ਤਰ੍ਹਾਂ ਬਣ ਆਵੇ। (ਭਾਵ:- ਜਿਸ ਅਵਸਥਾ ਤੇ ਤੁਸੀਂ ਆਪ ਪਹੁੰਚੇ ਹੋ, ਉਸ ਸਥਿਤੀ ਤੇ ਅਸੀਂ ਕਿਵੇਂ ਪਹੁੰਚ ਸਕਦੇ ਹਾਂ?) ਜੇਕਰ ਆਪ ਸਾਨੂੰ ਦਇਆ ਕਰਕੇ ਨਹੀਂ ਦਿੰਦੇ, ਤਾਂ ਅਸੀਂ ਤੁਹਾਡੇ ਪਾਸੋਂ ਇਹ ਵਸਤੂ ਲੈਣ ਵਾਸਤੇ ਮੰਗ ਕਰਦੇ ਹਾਂ। ਇੱਥੋਂ ਤੱਕ ਕਬੀਰ ਸਾਹਿਬ ਦੇ ਸੇਵਕਾਂ ਨੇ, ਉਨ੍ਹਾਂ ਦੇ ਅੱਗੇ ਆਪਣੇ ਮਨ ਦੇ ਦੁੱਖਾਂ ਨੂੰ ਕਹਿਆ।
ਅਗਲੀਆਂ ਪੰਕਤੀਆਂ ਵਿੱਚ ਕਬੀਰ ਸਾਹਿਬ ਜੀ ਨੂੰ ਸੇਵਕਾਂ ਨੇ, ਜੋ-ਜੋ ਮੰਗਾਂ ਜ਼ਾਹਰ ਕੀਤੀਆਂ ਅਤੇ ਉਹਨਾਂ ਮੰਗਾਂ ਤੋਂ ਜੀਵ ਦਾ ਕੀ-ਕੀ ਨੁਕਸਾਨ ਹੋਇਆ, ਉਸਦਾ ਸਾਰਾ ਹਾਲ ਕਬੀਰ ਜੀ ਨੇ ਅਗਲੀਆਂ ਪੰਗਤੀਆਂ ਵਿੱਚ ਵਰਨਣ ਕੀਤਾ।
| Website: | www.eternalpublishers.com |
| Language: | Punjabi |
| Publisher: | Eternal Teaching Publishers |



Sukhmani Sehaj Gobind Gunn Naam Part-I
(Sukhmani Sahib Vyakhya)

Sukhmani Sehaj Gobind Gunn Naam Part-II
(Sukhmani Sahib Vyakhya)

Amrit Myi Baniya Da Guldasta
(Nitnem Diyan Baniya Di Vyakhya)

