ਅਰਥ:-ਹੇ ਪ੍ਰਭੂ ! ਜਿਸ ਸੁੱਖ ਵਿੱਚ ਤੇਰੀ ਯਾਦ; ਮਨ ਅੰਦਰੋਂ ਪੈਦਾ ਨਹੀਂ ਹੁੰਦੀ, ਉਹ ਸੁੱਖ ਸਾਡੇ ਵਾਸਤੇ ਰੋਗ ਹੋ ਗਿਆ ਅਤੇ ਦੁੱਖ ਵਿੱਚ ਤੂੰ ਯਾਦ ਹੋਣ ਕਰਕੇ, ਉਹੀ ਦੁੱਖ ਦਾਰੂ ਬਣ ਗਿਆ l
ਭਾਵ:-ਦੁੱਖ ਨੂੰ ਖੁਸ਼ੀ ਨਾਲ ਸਹਿ ਲੈਣ ਕਾਰਨ, ਮਨੁੱਖ ਵਿੱਚ ਧੀਰਜ ਦੀ ਸਥਾਪਨਾ ਹੋ ਜਾਂਦੀ ਹੈ l ਜਿਸ ਕਰਕੇ ਮਨ ਅੰਦਰ ਇੱਕ ਸਥਿਰਤਾ ਆ ਜਾਂਦੀ ਹੈ ਅਤੇ ਜਿਸ ਨਾਲ ਮਨੁੱਖ ਦੁਬਿਧਾ (ਦਵੰਦ) ਵਿੱਚ, ਆਪਣੇ ਆਪ ਨੂੰ ਥੋੜਾ-ਥੋੜਾ ਸੰਤੁਲਨ ਵਿੱਚ ਰਹਿਣ ਬਾਰੇ ਸਿੱਖਦਾ ਹੈ l ਦੁੱਖ ਵਿੱਚ ਸਾਡੀ ਨਜ਼ਰ, ਸਦਾ ਆਪਣੇ ਆਪ ਤੇ ਹੁੰਦੀ ਹੈ ਅਤੇ ਸੰਸਾਰ ਦੇ ਬਾਕੀ ਸਾਰੇ ਸੁੱਖ, ਉਸ ਸਮੇਂ ਚੰਗੇ ਨਹੀਂ ਲੱਗਦੇ l ਜਿਸ ਕਰਕੇ ਸਾਰੀ ਸੋਚ ਸਰੀਰ ਉੱਪਰ ਕੇਂਦਰ ਹੋਣ ਕਰਕੇ, ਅਸੀਂ ਆਪਣੇ ਮਨ ਨੂੰ ਦੇਖ ਅਤੇ ਸਮਝ ਸਕਦੇ ਹਾਂ l ਜੇਕਰ ਉਸ ਵੇਲੇ ਦੁਖੀ ਮਨੁੱਖ ਇਸ ਤਰ੍ਹਾਂ ਮਹਿਸੂਸ ਕਰੇ ਕਿ ਮੈਂ ਸਰੀਰ ਅਤੇ ਮਨ ਤੋਂ ਅਲੱਗ ਹੋ ਕੇ ; ਅਕਾਸ਼ ਵਿੱਚ ਮਿਲ ਗਿਆ ਹਾਂ l ਉਸ ਤੋਂ ਬਾਅਦ ਇਸ ਤਰ੍ਹਾਂ ਮਹਿਸੂਸ ਕਰੇ; ਜਿਵੇਂ ਅਸੀਂ ਕਿਤਾਬ ਨੂੰ ਪੜ੍ਹਦੇ ਹੋਏ, ਕਿਸੇ ਫੁਰਨੇ ਵਿੱਚ ਗੁਆਚ ਗਏ l ਇਸ ਤਰ੍ਹਾਂ ਅਕਾਸ਼ ਵਿੱਚ ਗੁਆਚ ਕੇ ਉਸ ਦਾ ਹੀ ਰੂਪ ਹੋ ਜਾਣ ਨਾਲ, ਇੱਕ ਬਹੁਤ ਵੱਡੀ ਘਟਨਾ ਘਟ ਸਕਦੀ ਹੈ l ਜਿਸ ਨੂੰ ਬਹੁਤ ਸਾਰੀ ਤੱਪਸਿਆ ਕਰਨ ਤੇ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ l ਉਸ ਘਟਨਾ ਵਿੱਚ ਦੁੱਖ ਬਿਲਕੁਲ ਭੁੱਲ ਜਾਂਦਾ ਹੈ ਅਤੇ ਅਨੰਦ ਦਾ ਵਿਸਫੋਟ ਹੋਣਾ ਸ਼ੁਰੂ ਹੋ ਜਾਂਦਾ ਹੈ l ਇਸ ਢੰਗ ਨਾਲ ਅਨੰਦ ਸਰੂਪ ਨਿਰਾਕਾਰ ਪ੍ਰਭੂ ਵਿੱਚ, ਕੁੱਝ ਸਮੇਂ ਵਾਸਤੇ ਲੀਨ ਹੋਇਆ ਜਾ ਸਕਦਾ ਹੈ l ਇਸੇ ਲਈ ਇਸ ਦੁੱਖ ਨੂੰ ਗੁਰੂ ਸਾਹਿਬਾਂ ਨੇ ਦਾਰੂ ਕਿਹਾ ਹੈ l ਅਗਰ ਇਹ ਘਟਨਾ ਨਾ ਵੀ ਘਟੇ ਅਤੇ ਫਿਰ ਵੀ ਜੇਕਰ ਸਾਨੂੰ ਉਸ ਦੁੱਖ ਨੂੰ ਸਹਿਣ ਦਾ ਢੰਗ ਆ ਜਾਵੇ ਤਾਂ ਇਸ ਵਿੱਚੋਂ ਪੈਦਾ ਹੋਇਆ ਧੀਰਜ ਸਭ ਤੋਂ ਉੱਤਮ ਗੁਣ ਹੈ l ਜੋ ਕਿ ਧਰਮ ਦੇ ਸਾਰੇ ਗੁਣਾਂ ਦਾ ਅਧਾਰ ਹੈ l
ਸੁੱਖ ਵਿੱਚ ਮਨੁੱਖ ਦੀ ਨਜ਼ਰ ਆਪਣੇ ਆਪ ਤੋਂ ਹਟ ਕੇ, ਸੰਸਾਰ ਦੀਆਂ ਵਸਤੂਆਂ ਜਾਂ ਪ੍ਰਾਣੀਆਂ ਤੇ ਚਲੀ ਜਾਂਦੀ ਹੈ l ਅਸੀਂ ਆਪਣੇ ਆਪ ਨੂੰ ਭੁੱਲ ਕੇ, ਧਿਆਨ ਦੁਆਰਾ ਦੂਜਿਆਂ ਨਾਲ ਜੁੜ ਜਾਂਦੇ ਹਾਂ l ਜਿਸ ਕਰਕੇ ਸਾਡੇ ਅੰਦਰੋਂ ਆਪ-ਭਾਵ ਗੁਆਚ ਜਾਂਦਾ ਹੈ l ਭਾਵ-ਅਸੀਂ ਮਨ ਨੂੰ ਆਪਣੇ ਅੰਦਰੋਂ ਨਹੀਂ ਦੇਖ ਸਕਦੇ ਅਤੇ ਉਸ ਦੀਆਂ ਚਲਾਕੀਆਂ-ਚੁਸਤੀਆਂ ਨੂੰ ਸਮਝ ਨਹੀਂ ਸਕਦੇ l ਮਨ ਤੋਂ ਦੂਰ ਹੋਣ ਕਰਕੇ, ਸਾਰੇ ਔਗੁਣ ਮਨ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਹਨ l ਜਿਸ ਕਰਕੇ ਉਹ ਔਗੁਣ ਇੱਕਠੇ ਹੋ ਕੇ, ਮਾਨਸਿਕ ਅਤੇ ਸਰੀਰਕ ਰੋਗ ਬਣ ਜਾਂਦੇ ਹਨ l
ਇਸ ਪੰਕਤੀ ਵਿੱਚ ਗੁਰੂ ਜੀ ਨੇ ਹਉਮੈ ਦੇ ਦੋ ਤਰ੍ਹਾਂ ਦੇ ਪਹਿਲੂ ਪ੍ਰਗਟ ਕੀਤੇ ਹਨ l
ਅਰਥ:- ਹੇ ਪ੍ਰਭੂ ! ਤੂੰ ਹੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਅਤੇ ਸਾਰੇ ਕਾਰਨਾਂ ਅਤੇ ਕਾਰਜਾਂ ਨੂੰ ਕਰਨ ਵਾਲਾ ਹੈ l ਮੈਂ ਜੀਵ ਤਾਂ ਨਹੀਂ ਦੇ ਬਰਾਬਰ ਹਾਂ l (ਜਾਂ) ਇਸ ਤਰ੍ਹਾਂ ਕਹਿ ਲਵੋ ਕਿ ਮੇਰੇ ਕੀਤਿਆਂ ਕੁੱਝ ਵੀ ਨਹੀਂ ਹੋ ਸਕਦਾ, ਤੂੰ ਹੀ ਸਭ ਕੁੱਝ ਕਰਨ ਵਾਲਾ ਹੈਂ l
ਭਾਵ:- ਜਿਸ ਵੇਲੇ ਕਰਤਾ-ਭਾਵ(ਸੂਖਮ ਹਉਮੈ ) ਨਾਲ ਧਾਰਮਿਕ ਕੰਮ, ਸਿਮਰਨ, ਜਾਪ ਆਦਿ ਕਰਦੇ ਹਾਂ ਤਾਂ ਉਸ ਨਾਲ ਨਿਰਾਕਾਰ ਪ੍ਰਮਾਤਮਾ ਦਾ ਅਨੁਭਵ ਨਹੀਂ ਹੋ ਸਕਦਾ l ਥੋੜਾ ਜਿੰਨਾਂ ਲੇਸ਼ ਮਾਤਰ ਕਰਤਾ ਭਾਵ ਨਾਲ, ਸਰੀਰ ਅਤੇ ਦਿਮਾਗ਼ ਦੇ ਤੰਤੂ ਕਿਰਿਆਸ਼ੀਲ ਹੋ ਜਾਂਦੇ ਹਨ l ਜਿਸ ਕਰਕੇ ਮਾਨਸਿਕ ਤੌਰ ਤੇ ਸਰੀਰ ਅਤੇ ਦਿਮਾਗ਼ ਦੀਆਂ ਨਸਾਂ-ਨਾੜੀਆਂ ਵਿੱਚ ਅਕੜਾਅ ਆ ਜਾਂਦਾ ਹੈ ਅਤੇ ਵਿਚਾਰਾਂ ਦੀ ਗਤੀ ਘਟਣ ਦੀ ਥਾਂ, ਹੋਰ ਜ਼ਿਆਦਾ ਵੱਧ ਜਾਂਦੀ ਹੈ l ਜਿਸ ਵੇਲੇ ਅਸੀਂ ਸੁਤੇ-ਸਿੱਧ ਬਿਨਾਂ ਕਿਸੇ ਤਿਆਰੀ ਕੀਤੇ, ਧਿਆਨ ਜਾਂ ਜਾਪ ਨੂੰ ਕਰਦੇ ਹਾਂ ਤਾਂ ਮਨ ਜਲਦੀ ਸ਼ਾਂਤ ਹੋ ਜਾਂਦਾ ਹੈ l ਕਿਉਂਕਿ ਉਸ ਵੇਲੇ ਸਾਡੇ ਮਨ ਅੰਦਰ; ਕਿਸੇ ਤਰ੍ਹਾਂ ਦਾ ਕੁੱਝ ਕਰਨ ਵਾਸਤੇ, ਸਿੱਖਿਆ ਹੋਇਆ ਖ਼ਿਆਲ ਨਹੀਂ ਹੁੰਦਾ l ਸਹਿਜ ਸੁਭਾਅ ਅਨੁਸਾਰ ਮਨ ਦੇ ਵਿਚਾਰਾਂ ਦੀਆਂ ਤਰੰਗਾਂ ਘਟਦੀਆਂ ਹੋਈਆਂ ਸ਼ਾਂਤ ਹੋ ਜਾਂਦੀਆਂ ਹਨ l ਗੁਰਬਾਣੀ ਵਿੱਚ ਜਿਵੇਂ ਕਥਨ ਕੀਤਾ ਹੈ:-
ਭਾਵ:- ਹੇ ਮੇਰੇ ਭਰਾਵੋ ! ਦੁੱਧ ਰਿੜਕਣ ਦੀ ਤਰ੍ਹਾਂ, ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੋ l ਸਹਿਜ ਦੇ ਢੰਗ ਨਾਲ ਉਸ ਦੁੱਧ ਨੂੰ ਰਿੜਕਣ ਵਾਂਗ ਜਾਪ ਕਰੋ l ਜਿਵੇਂ ਉਸ ਲੱਸੀ ਦੇ ਅੰਦਰ ਮੱਖਣ ਘੁਲ ਜਾਣ ਕਰਕੇ, ਉਸ ਮੱਖਣ ਨੂੰ ਪ੍ਰਾਪਤ ਨਹੀਂ ਕਰ ਸਕਦੇ l ਇਸੇ ਤਰ੍ਹਾਂ ਨਾਮ ਜਪਣ ਦੀਆਂ ਵਿਧੀਆਂ ਨਾਲ, ਕਰਤਾ-ਪਨ ਵਿੱਚ ਹੀ ਕਿਤੇ ਇਕਾਗਰਤਾ ਖ਼ਤਮ ਨਾ ਹੋ ਜਾਵੇ l ਇਕਾਗਰਤਾ (ਵਿਚਾਰ ਰਹਿਤ ਅਵਸਥਾ) ਦੇ ਖ਼ਿਆਲ ਨੂੰ ਮੁੱਖ ਰੱਖ ਕੇ, ਬਾਣੀ ਦਾ ਪਾਠ ਸਿਮਰਨ, ਜਾਪ, ਧਿਆਨ ਆਦਿ ਕਰਨਾ ਚਾਹੀਦਾ ਹੈ l
ਅਰਥ:- ਹੇ ਪ੍ਰਭੂ ! ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ ਕਿ ਤੂੰ ਸ੍ਰਿਸ਼ਟੀ ਵਿੱਚ, ਕਿਨ੍ਹਾਂ ਢੰਗਾਂ ਨਾਲ ਕਿਸ ਤਰ੍ਹਾਂ ਵਸਿਆ ਹੋਇਆ ਹੈਂ ? ਸ੍ਰਿਸ਼ਟੀ ਅੰਦਰ ਤੂੰ ਜੀਵਾਂ ਅਤੇ ਵਸਤੂਆਂ ਦੇ ਰੂਪਾਂ ਵਿੱਚ ਕਿੰਨੇ ਤਰੀਕਿਆਂ ਨਾਲ ਫੈਲਿਆ ਹੋਇਆ ਹੈ, ਉਹਨਾਂ ਸਾਰਿਆਂ ਵਿੱਚੋਂ ਤੇਰੇ ਅੰਤ ਨੂੰ ਜਾਣਿਆ ਨਹੀਂ ਜਾ ਸਕਦਾ l
ਇਹਨਾਂ ਤੱਤ ਸਿਧਾਂਤ ਦੀਆਂ ਪੰਕਤੀਆਂ ਨੂੰ ਮੁੜ ਵਿਚਾਰਨ ਵਾਸਤੇ ‘ਰਹਾਉ’ ਸ਼ਬਦ ਵਰਤਿਆ ਜਾਂਦਾ ਹੈ l
ਅਰਥ:- ਹੇ ਪ੍ਰਭੂ ! ਸਾਰਿਆਂ ਜੀਵਾਂ ਅੰਦਰ ਤੇਰੀ ਜੋਤ(ਆਤਮਾ) ਵਸ ਰਹੀ ਹੈ ਅਤੇ ਉਸ ਆਤਮਾ ਦੇ ਗਿਆਨ ਨੂੰ ਪ੍ਰਾਪਤ ਕਰਨ ਨਾਲ, ਤੇਰੇ ਨਿਰਾਕਾਰ ਸਰੂਪ ਦਾ ਅਨੁਭਵ ਕੀਤਾ ਜਾ ਸਕਦਾ ਹੈ l (ਜਾਂ) ਸਾਰਿਆਂ ਜੀਵਾਂ ਵਿੱਚ ਤੇਰੀ ਜੋਤ(ਆਤਮਾ) ਹੋਣ ਕਰਕੇ, ਤੂੰ ਉਹਨਾਂ ਜੀਵਾਂ ਵਿੱਚ ਜਾਣਿਆ ਜਾਂਦਾ ਹੈ l ਇਸ ਤਰ੍ਹਾਂ ਤੂੰ ਸਾਰਿਆਂ ਢੰਗਾਂ ਵਿੱਚ ਰਹਿੰਦਾ ਹੋਇਆਂ ਵੀ, ਉਹਨਾਂ ਤਰੀਕਿਆਂ ਤੋਂ ਬਾਹਰ ਹੋ ਕਰਕੇ, ਸਾਰੀ ਸ੍ਰਿਸ਼ਟੀ ਵਿੱਚ ਪੂਰੀ ਤਰ੍ਹਾਂ ਭਰਿਆ ਹੋਇਆ ਹੈਂ
ਤੂੰ ਹੀ ਇਸ ਸ੍ਰਿਸ਼ਟੀ ਦਾ ਸਦਾ ਰਹਿਣ ਵਾਲਾ ਮਾਲਕ ਅਤੇ ਸਾਰਿਆਂ ਦੇ ਹਿਰਦੇ ਅੰਦਰ ਆਤਮਿਕ ਤੌਰ ਤੇ ਸ਼ਲਾਘਾ ਯੋਗ ਹੈਂl ਜਿਨ੍ਹਾਂ ਗੁਰਮੁਖਾਂ ਨੇ ਉਸ ਆਤਮਾ ਦੀ ਮਹਿਮਾ ਕੀਤੀ, (ਭਾਵ- ਆਤਮਿਕ ਅਨੰਦ ਨੂੰ ਜਾਣਿਆ) ਉਹ ਗੁਰਮੁਖ ਮਨ ਦੇ ਪੰਜਾਂ ਵਿਕਾਰਾਂ ਤੋਂ ਮੁਕਤ ਹੋ ਗਏ l
ਅਰਥ:-ਗੁਰੂ ਜੀ ਕਹਿੰਦੇ ਹਨ ਕਿ ਉੱਪਰ ਵਾਲਿਆਂ ਸਾਰੀਆਂ ਗੱਲਾਂ, ਮੈਂ ਉਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਪ੍ਰਭੂ ਦੀਆਂ ਕਹੀਆਂ ਹਨ l ਉਸ ਨੇ ਜੋ-ਜੋ ਕੁੱਝ ਇਸ ਸ੍ਰਿਸ਼ਟੀ ਵਿੱਚ ਕਰਨਾ ਹੈ, ਓਹੋ ਕੁੱਝ ਹੀ ਉਹ ਕਰ ਰਿਹਾ ਹੈ l
| Website: | www.eternalpublishers.com |
| Language: | Punjabi |
| Publisher: | Eternal Teaching Publishers |



Sukhmani Sehaj Gobind Gunn Naam Part-I
(Sukhmani Sahib Vyakhya)

Sukhmani Sehaj Gobind Gunn Naam Part-II
(Sukhmani Sahib Vyakhya)

Amrit Myi Baniya Da Guldasta
(Nitnem Diyan Baniya Di Vyakhya)